ਪੜ੍ਹੋ। ਗ੍ਰਹਿਣ ਕਰੋ। ਸਿਫ਼ਾਰਸ਼ ਕਰੋ।

♥ ਸਮੀਖਿਆਵਾਂ

ਅਸਤਰ 10

ਪੋਥੀ

ਮਾਰਦਕਈ ਦੀ ਮਹਾਨਤਾ

ਸ਼ਾਹੀ ਇਤਿਹਾਸ ਦੀ ਸ਼ੈਲੀ ਵਿੱਚ ਤਿੰਨ ਆਇਤਾਂ ਦਾ ਇੱਕ ਸਮਾਪਤੀ ਨੋਟ: ਰਾਜਾ ਧਰਤੀ ਅਤੇ ਸਮੁੰਦਰੀ ਕੰਢਿਆਂ ਉੱਤੇ ਕਰ ਲਾਉਂਦਾ ਹੈ, ਅਤੇ ਮਾਰਦਕਈ, ਜੋ ਹੁਣ ਰਾਜ-ਗੱਦੀ ਤੋਂ ਬਾਅਦ ਦੂਜੇ ਦਰਜੇ ਉੱਤੇ ਹੈ, ਇਸ ਲਈ ਯਾਦ ਕੀਤਾ ਜਾਂਦਾ ਹੈ ਕਿ ਉਸ ਨੇ ਉਸ ਸ਼ਕਤੀ ਨੂੰ ਆਪਣੇ ਲੋਕਾਂ ਦੀ ਭਲਾਈ ਭਾਲਣ ਅਤੇ ਆਪਣਿਆਂ ਨਾਲ ਸ਼ਾਂਤੀ ਦੀ ਗੱਲ ਕਰਨ ਲਈ ਵਰਤਿਆ।

ਕਾਂਡ 10।

ਰਾਜਾ ਅਹਸ਼ਵੇਰੋਸ਼ ਨੇ ਦੇਸ ਉੱਤੇ ਅਤੇ ਸਮੁੰਦਰ ਦੇ ਟਾਪੂਆਂ ਉੱਤੇ ਲਗਾਨ ਲਾਇਆ। ਭਲਾ, ਉਸ ਦੇ ਸਾਰੇ ਬਲ ਅਤੇ ਸ਼ਕਤੀ ਦੇ ਕੰਮ, ਅਤੇ ਉਹ ਸਾਰਾ ਵੇਰਵਾ ਜਿਹੜਾ ਮਾਰਦਕਈ ਦੀ ਉਸ ਮਹਾਨਤਾ ਬਾਰੇ ਹੈ ਜਿਸ ਤੀਕ ਰਾਜੇ ਨੇ ਉਸ ਨੂੰ ਉੱਚਾ ਕੀਤਾ, ਕੀ ਇਹ ਮਾਦੀ ਅਤੇ ਫ਼ਾਰਸ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ? ਮਾਰਦਕਈ ਯਹੂਦੀ, ਰਾਜਾ ਅਹਸ਼ਵੇਰੋਸ਼ ਤੋਂ ਬਾਅਦ ਦੂਜੇ ਦਰਜੇ ਦਾ, ਯਹੂਦੀਆਂ ਵਿੱਚ ਮਹਾਨ, ਆਪਣੇ ਬਹੁਤ ਸਾਰੇ ਭਰਾਵਾਂ ਦਾ ਮਨਭਾਉਂਦਾ ਸੀ, ਜਿਹੜਾ ਆਪਣੇ ਲੋਕਾਂ ਦੀ ਭਲਾਈ ਭਾਲਦਾ, ਅਤੇ ਆਪਣੀ ਸਾਰੀ ਵੰਸ ਨਾਲ ਸ਼ਾਂਤੀ ਦੀਆਂ ਗੱਲਾਂ ਕਰਦਾ ਸੀ।

A young man reading the Father's Heart Bible (FHB) print edition in a coffee shop ਹੁਣ ਛਪਾਈ ਵਿੱਚ

ਟਿੱਪਣੀਆਂ

ਇਸ ਕਾਂਡ ਨੇ ਤੁਹਾਡੇ ਅੰਦਰ ਜੋ ਵਿਚਾਰ, ਸਵਾਲ ਜਾਂ ਬਚਨ ਜਗਾਇਆ — ਉਹ ਇੱਥੇ ਸਾਂਝਾ ਕਰੋ। ਹਰ ਟਿੱਪਣੀ ਤੁਹਾਡਾ ਨਾਮ ਯੋਗਦਾਨ ਪਾਉਣ ਵਾਲਿਆਂ ਦੀ ਕੰਧ ਉੱਤੇ ਲਿਖਦੀ ਹੈ।

ਪੜ੍ਹਨਾ, ਕਾਪੀ ਕਰਨਾ ਅਤੇ ਸਾਂਝਾ ਕਰਨਾ ਸਭ ਲਈ ਖੁੱਲ੍ਹਾ ਹੈ — ਖਾਤੇ ਦੀ ਲੋੜ ਨਹੀਂ। ਟਿੱਪਣੀ ਕਰਨਾ, ਹਾਈਲਾਈਟ ਕਰਨਾ ਅਤੇ ਆਪਣੀ ਥਾਂ ਸੰਭਾਲਣਾ ਮੁਫ਼ਤ ਖਾਤੇ ਨਾਲ ਮਿਲਦੇ ਹਨ, ਅਤੇ ਹਰ ਟਿੱਪਣੀ ਤੁਹਾਡਾ ਨਾਮ ਯੋਗਦਾਨ ਪਾਉਣ ਵਾਲਿਆਂ ਦੀ ਕੰਧ ਉੱਤੇ ਲਿਖਦੀ ਹੈ।

ਪਰਿਵਾਰ ਵਿੱਚ ਸ਼ਾਮਲ ਹੋਵੋ — ਇਹ ਮੁਫ਼ਤ ਹੈ →
  • ਅਜੇ ਕੋਈ ਟਿੱਪਣੀ ਨਹੀਂ। ਆਪਣੀ ਆਵਾਜ਼ ਜੋੜਨ ਵਾਲੇ ਪਹਿਲੇ ਬਣੋ।